ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ‘ਕੈਂਪਸ ਟੈਂਕ ਪੰਜਾਬ’ ਲਾਂਚ ਕੀਤਾ ।

ਚੰਡੀਗੜ੍ਹ/ਮੋਹਾਲੀ     ( ਜਸਟਿਸ ਨਿਊਜ਼ )
ਕੇਂਦਰੀ ਬਿਜਲੀ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਨੋਵੇਟਰਾਂ ਨੂੰ ਆਪਣੇ ਸਟਾਰਟਅੱਪ ਲਈ ਸੀਡ ਫੰਡਿੰਗ ਅਤੇ ਨਿਵੇਸ਼ ਪ੍ਰਾਪਤ ਕਰਨ ਲਈ ਵਨ-ਸਟੌਪ ਸੌਲਿਊਸ਼ਨ ਪ੍ਰਦਾਨ ਕਰਕੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ‘ਕੈਂਪਸ ਟੈਂਕ ਪੰਜਾਬ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਨ੍ਹਾਂ ਦੇ ਸਟਾਰਟਅੱਪ ਵਿਚਾਰਾਂ ਨੂੰ ਉੱਚ-ਪ੍ਰਭਾਵ ਵਾਲੇ ਉੱਦਮਾਂ ਵਿੱਚ ਬਦਲਣ ਲਈ 6 ਮਿਲੀਅਨ ਅਮਰੀਕੀ ਡਾਲਰ ਦੇ ਸਮਰਪਿਤ ਫੰਡਿੰਗ ਪੂਲ ਹਨ।
ਉਦਘਾਟਨੀ ਸਮਾਰੋਹ ਵਿੱਚ ਬੋਲਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ, “ਕੈਂਪਸ ਟੈਂਕ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਵਿੱਚ ਵੀ ਇੱਕ ਵੱਡੀ ਉਪਲਬਧੀ ਹੈ ਕਿਉਂਕਿ ਨੌਜਵਾਨਾਂ ਨੂੰ ਸਮਰਥਨ ਦੀ ਘਾਟ ਦੇ ਕਾਰਨ ਆਪਣੇ ਵਪਾਰਕ ਉੱਦਮ ਸ਼ੁਰੂ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜ ਸਮਾਂ ਬਦਲ ਗਿਆ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸਮੱਸਿਆ ਨੂੰ ਸਮਝਿਆ ਹੈ ਜਿਸ ਨਾਲ ਹਰ ਯੁਵਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੁਦ੍ਰਾ ਜਿਹੀਆਂ ਯੋਜਨਾਵਾਂ ਰਾਹੀਂ ਉੱਦਮਤਾ ਨੂੰ ਅਪਣਾਉਂਦਾ ਅਤੇ ਪ੍ਰੋਤਸਾਹਿਤ ਕਰਦਾ ਹੈ। ਅੱਜ ਨੌਜਵਾਨਾਂ ਦੇ ਲਈ (ਆਪਣੇ ਉੱਦਮ ਸ਼ੁਰੂ ਕਰਨ ਦੇ ਲਈ) ਕਈ ਸੁਵਿਧਾਵਾਂ ਉਪਲਬਧ ਹਨ। ਫਿਰ ਵੀ ਕੁਝ ਨੌਜਵਾਨਾਂ ਨੂੰ ਉਮੀਦ ਅਨੁਸਾਰ ਅਵਸਰ ਨਹੀਂ ਮਿਲਦੇ ਹਨ। ਇਸ ਸੰਦਰਭ ਵਿੱਚ, ਕੈਂਪਸ ਟੈਂਕ ਇੱਕ ਬਹੁਤ ਵੱਡੀ ਪਹਿਲ ਹੈ ਕਿਉਂਕਿ ਇਸ ਨਾਲ ਏਆਈਸੀਟੀਈ ਨਾਲ ਸਬੰਧਿਤ 23,000 ਅਕਾਦਮਿਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਕੈਂਪਸ ਟੈਂਕ ਦਾ ਲਾਭ ਪਾਉਣ ਦੇ ਲਈ 19000 ਤੋਂ ਵੱਧ ਵਿਦਿਆਰਥੀ ਸਟਾਰਟਅੱਪ ਪਹਿਲਾਂ ਹੀ ਰਜਿਸਟਰਡ ਹੋ ਚੁੱਕੇ ਹਨ। 300 ਸਟਾਰਟਅੱਪ ਦੇ ਲਈ 6 ਮਿਲੀਅਨ ਅਮਰੀਕੀ ਡਾਲਰ ਦਾ ਵਿੱਤ ਪੋਸ਼ਣ ਉਪਲਬਧ ਹੋਵੇਗਾ, ਜਿਨ੍ਹਾਂ ਨੂੰ ਕੈਂਪਸ ਟੈਂਕ ਦੇ ਮਾਧਿਅਮ ਨਾਲ ਸੌਰਟਲਿਸਟ ਕੀਤਾ ਜਾਵੇਗਾ।”
ਕੇਂਦਰੀ ਮੰਤਰੀ ਨੇ ਅੱਗੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 11 ਵਰ੍ਹਿਆਂ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਅੱਜ 1.76 ਲੱਖ ਤੋਂ ਜ਼ਿਆਦਾ ਸਟਾਰਟਅੱਪ ਹਨ, ਜਿਨ੍ਹਾਂ ਵਿੱਚੋਂ ਲਗਭਗ 75,000 ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪ ਹਨ। ਅੱਜ ਸਾਡੇ ਕੋਲ 115 ਤੋਂ ਜ਼ਿਆਦਾ ਯੂਨੀਕੌਰਨ ਹਨ। ਸਟਾਰਟਅੱਪ ਨਾ ਸਿਰਫ ਆਪਣੇ ਸੰਸਥਾਪਕਾਂ ਨੂੰ, ਸਗੋਂ ਹਜ਼ਾਰਾਂ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇਣਗੇ। ਅੱਜ ਨੌਕਰੀ ਲੱਭਣ ਵਾਲੇ ਕੱਲ੍ਹ ਨੌਕਰੀ ਦੇਣ ਵਾਲੇ ਹੋਣਗੇ। ਤੁਹਾਡੀ ਸਫਲਤਾ ਰਾਸ਼ਟਰ ਦੀ ਪ੍ਰਗਤੀ ਵਿੱਚ ਸਹਾਇਕ ਹੋਵੇਗੀ। ਪ੍ਰਧਾਨ ਮੰਤਰੀ ਨੇ ਸਾਨੂੰ 2047 ਤੱਕ ਦੁਨੀਆ ਵਿੱਚ ਮੁਕਾਬਲਾ ਕਰਕੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਦ੍ਰਿਸ਼ਟੀਕੋਣ ਦਿੱਤਾ ਹੈ ਅਤੇ ਇਸ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸਾਰਿਆਂ ਦੀ ਭੂਮਿਕਾ ਹੈ।”
ਆਪਣੇ ਸੰਬੋਧਨ ਵਿੱਚ, ਸੰਸਦ ਮੈਂਬਰ (ਰਾਜ ਸਭਾ), ਸ਼੍ਰੀ ਸਤਨਾਮ ਸਿੰਘ ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਸੀ ਕਿ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਇਆ ਜਾਵੇ ਅਤੇ ਉਨ੍ਹਾਂ ਨੇ ਸਟਾਰਟਅੱਪ ਇੰਡੀਆ ਜਿਹੀ ਪਹਿਲ ਸ਼ੁਰੂ ਕੀਤੀ। ਅਜਿਹੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ, ਉਨ੍ਹਾਂ ਨੇ ਨਾ ਕੇਵਲ ਨੌਜਵਾਨਾਂ ਦੇ ਸੁਪਨਿਆਂ ਨੂੰ ਸਮਝਿਆ, ਸਗੋਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਧਨ ਵੀ ਉਪਲਬਧ ਕਰਵਾਇਆ। ਅੱਜ ਇਸ ਦਾ ਪਰਿਣਾਮ ਸਾਡੇ ਸਭ ਦੇ ਸਾਹਮਣੇ ਹੈ ਕਿਉਂਕਿ ਭਾਰਤ ਇੱਕ ਸਟਾਰਟਅੱਪ ਕੇਂਦਰ ਬਣ ਗਿਆ ਹੈ। 2014 ਵਿੱਚ, ਭਾਰਤ ਵਿੱਚ ਕੇਵਲ 400 ਸਟਾਰਟਅੱਪ ਸਨ ਅਤੇ ਜਦੋਂ ਸ਼੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ, ਤਾਂ ਸਿਰਫ 11 ਵਰ੍ਹਿਆਂ ਵਿੱਚ ਸਟਾਰਟਅੱਪ ਦੀ ਸੰਖਿਆ ਵਧ ਕੇ 1.76 ਲੱਖ ਤੋਂ ਵੱਧ ਹੋ ਗਈ। ਭਾਰਤ ਅੱਜ ਨਿਰੰਤਰ ਵਿਕਾਸ ਦੇ ਨਾਲ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਇਨ੍ਹਾਂ ਸਟਾਰਟਅੱਪਸ ਨੇ ਨਾ ਸਿਰਫ 12,000 ਤੋਂ ਵੱਧ ਪੇਟੈਂਟ ਰਜਿਸਟਰਡ ਕੀਤੇ ਹਨ, ਸਗੋਂ ਜੂਨ 2025 ਤੱਕ ਵੱਖ-ਵੱਖ ਖੇਤਰਾਂ ਵਿੱਚ ਅਨੁਮਾਨਤ 17.6 ਲੱਖ ਪ੍ਰਤੱਖ ਰੋਜ਼ਗਾਰ ਵੀ ਸਿਰਜੇ ਹਨ, ਇਹ ਅੰਕੜਾ 2014 ਦੇ ਕੁਝ ਸੌ ਤੋਂ ਬਹੁਤ ਵਧ ਗਿਆ ਹੈ।”
ਇਹ ਪ੍ਰੋਗਰਾਮ ਮੋਹਾਲੀ ਦੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਇੱਕ ਪ੍ਰਤਿਬਾ ਨਿਯੁਕਤੀ ਮੰਚ ਅਤੇ ਇੱਕ ਨਿਵੇਸ਼ ਫਰਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin